ਦੋਸਤੋਂ ਏ ਪਲੱਸ ਟਰੱਕ ਡਰਾਈਵਿੰਗ ਸਕੂਲ ਕੈਲੀਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿੱਚ ਸਥਿਤ ਹੈ . ਪ੍ਰਮਾਤਮਾ ਦੀ ਮੇਹਰ ਨਾਲ ਸੈਕੜੇ ਵੀਰ ਸਾਡੇ ਕੋਲੋਂ ਲਾਇੰਸਨਸ ਹਾਸਿਲ ਕਰ ਚੁਕੇ ਹਨ . ਸਾਡੀ ਕਾਮਯਾਬੀ ਦਾ ਰਾਜ ਸਿਰਫ ਇਮਾਨਦਾਰੀ ਨਾਲ ਕੜੀ ਮਿਹਨਤ. ਅਸੀਂ ਤੁਹਾਡੀ ਘੱਟ ਅੰਗਰੇਜ਼ੀ ਦੇ ਗਿਆਨ ਦਾ ਫਾਇਦਾ ਨਹੀਂ ਉਠਾਂਦੇ ਸਗੋਂ ਤੁਹਾਡੇ ਨਾਲ ਦੂਸਰਿਆਂ ਨਾਲੋਂ ਜਿਆਦਾ ਮਿਹਨਤ ਕਰਦੇ ਹਾਂ.
** ਜਰੂਰੀ ਦਸਤਾਵੇਜ਼ **
ਵਰਕ ਪਰਮਿੱਟ ਅਤੇ ਸੋਸ਼ਲ ਸਿਕੁਰਟੀ ਕਾਰਡ ਦਾ ਹੋਣਾ ਜਰੂਰੀ ਹੈ |
ਕਾਰ ਦਾ ਲਾਇਸੰਸ ਹੋਣਾ ਜਰੂਰੀ ਨਹੀਂ , ਜੇ ਕਰ ਹੈ ਤਾ ਓਰੀਜ਼ਨਲ ਲਾਇਸੰਸ ਨਾਲ ਲੈ ਕੇ ਆਉਣਾ ਕਾਰ ਦਾ ਲਾਇਸੰਸ ਤੁਸੀਂ ਸਾਡੇ ਕੋਲ ਆ ਕੇ ਵੀ ਲੈ ਸਕਦੇ ਹੋ |
ਗਰੀਨ ਕਾਰਡ ਹੋਲਡਰ ਓਰੀਜ਼ਨ ਗਰੀਨ ਕਾਰਡ ਨਾਲ ਲੈ ਕੇ ਆਉਣ
ਸਿਟੀਜ਼ਨ ਆਪਣਾ ਅਮਰੀਕਨ ਪਾਸਪੋਰਟ ਯਾ ਸਿਟੀਜ਼ਨਸ਼ਿਪ ਸਰਟੀਫਿਕੇਟ ਲੈ ਕੇ ਆਉਣ
** ਰਿਹਾਇਸ਼ **
ਦੋਸਤੋਂ ਰਿਹਾਇਸ ਦਾ ਇੰਤਜ਼ਾਮ ਟਾਈਮ ਪਾਸ ਹੁੰਦਾ , ਆਮ ਤੌਰ ਤੇ ਸਕੂਲਾਂ ਵਾਲੇ ਮਸਹੂਰੀ ਕਰਦੇ ਹਨ ਕੇ ਰਹਿਣ ਦਾ ਬਹੁਤ ਵਧੀਆ ਇੰਤਜ਼ਾਮ ਪਰ ਦੋਸਤੋ ਹਕੀਕਤ ਇਸ ਤੋਂ ਬਿਲਕੁਲ ਉਲਟ ਹੁੰਦੀ ਹੈ. ਰਹਿਣ ਦਾ ਸਾਧਨ ਇਸ ਲਈ ਹੁੰਦਾ ਕਿਉਂਕੀ ਤੁਸੀਂ ਨਿਊਯੌਰਕ ਨਿਊਜਰਸੀ ਆਦਿ ਸਟੇਟਾਂ ਤੋਂ ਦੂਰੋਂ ਆਉਂਦੇ ਹੋ ਅਤੇ ਕੈਲੀਫੋਰਨੀਆ ਵਿੱਚ ਤੁਹਾਡੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ. ਹੋਟਲ ਵਿੱਚ ਰਹਿਣਾ ਬਹੁਤ ਮਹਿੰਗਾ ਪੈ ਜਾਂਦਾ ਹੈ , ਜੇ ਕਿਸੇ ਰਿਸਤੇਦਾਰ ਦੇ ਘੱਰ ਠਹਿਰਦੇ ਹੋ ਤਾਂ ਸਾਰੀ ਉਮਰ ਦਾ ਇਹਸਾਨ. ਇਸ ਕਰਕੇ 300 ਡਾਲਰ ਵਿੱਚ ਤੁਸੀਂ 20 ਤੋਂ 25 ਰਹਿ ਜਾਂਦੇ ਹੋ ਯਾਨੀ ਕੇ ਇੱਕ ਦਿਨ ਦਾ 10 ਡਾਲਰ ਤੋਂ ਵੀ ਘੱਟ , ਇਸ ਵਿੱਚ ਤੁਹਾਨੂੰ ਰਹਿਣ ਅੱਤੇ ਸਾਦਾ ਖਾਨ ਪੀਣ ਹੁੰਦਾ ਹੈ ਬਿਸਤਰਾ ਆਪਣਾ ਲੈ ਕੇ ਆਉਣਾ ਅਤੇ ਖਾਨ ਪੀਣ ਸਾਰੇ ਸਟੂਡੈਂਟਸ ਰੱਲ ਕੇ ਬਣਾਉਂਦੇ ਹੱਨ.
** ਲਾਇਸੰਸ ਲੈਣ ਦੀ ਪ੍ਰੀਕ੍ਰਿਆ **
DMV ਐਪਲੀਕੇਸ਼ਨ ਤੋਂ ਬਾਅਦ, ਵਿਦਿਆਰਥੀ ਹੇਠ ਲਿਖਤੀ-ਟੈਸਟ ਲੈਂਦਾ ਹੈ.ਚਾਰ ਲਿਖਤੀ ਟੈਸਟ ਹਨ
ਕਲਾਸ ਸੀ (ਆਟੋ) ਲਿਖਤੀ ਟੈਸਟ
ਜਰਨਲ ਨੌਲੇਜ਼ ਲਿਖਤ ਪਰੀਖਿਆ
ਏਅਰ ਬ੍ਰੇਕ ਟੈਸਟ
ਕੌਮਬੀਨੇਸ਼ਨ ਟੈਸਟ
CDL ਦੀਆਂ ਲਿਖਤੀ ਪ੍ਰੀਖਿਆਵਾਂ ਅੰਗਰੇਜ਼ੀ, ਹਿੰਦੀ ਅਤੇ ਸਪੈਨਿਸ਼ ਅੰਗ੍ਰੇਜ਼ੀ ਵਿੱਚ ਰੱਖੀਆਂ ਜਾਂਦੀਆਂ ਹਨ. ਫਿਰ ਵਿਦਿਆਰਥੀ ਆਪਣਾ CLP ਪਰਮਿਟ ਪ੍ਰਾਪਤ ਕਰਦੇ ਹਨ ਅਤੇ 14 ਦਿਨਾਂ ਬਾਅਦ ਵਿਦਿਆਰਥੀ DMV ਡਰਾਈਵ ਦੀ ਪ੍ਰੀਖਿਆ ਲੈਣ ਦੇ ਯੋਗ ਹੁੰਦਾ ਹੈ |